ਸਰਾਇ ਨਾਂਗਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਰਾਇ ਨਾਂਗਾ: ਵੇਖੋ ‘ਮਤੇ ਦੀ ਸਰਾਇ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਰਾਇ ਨਾਂਗਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਾਇ ਨਾਂਗਾ : ਪੰਜਾਬ ਦੇ ਫਰੀਦਕੋਟ ਜ਼ਿਲੇ ਵਿਚ ਮੁਕਤਸਰ ਤੋਂ 16 ਕਿਲੋਮੀਟਰ ਦੀ ਦੂਰੀ ਤੇ ਉੱਤਰ-ਪੂਰਬ ਵੱਲ ਇਕ ਪਿੰਡ ਹੈ ਜਿਸਨੂੰ ਦੂਸਰੇ ਨਾਨਕ , ਗੁਰੂ ਅੰਗਦ ਦੇਵ ਜੀ ਦਾ ਉਥੇ ਜਨਮ ਹੋਣ ਦਾ ਮਾਣ ਹਾਸਲ ਹੈ। ਇਹ ਸਮਝਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਵੀ ਇਸ ਇਲਾਕੇ ਦੀ ਫੇਰੀ ਸਮੇਂ ਇਸ ਪਿੰਡ ਵਿਚ ਆਏ ਸਨ। 1504 ਵਿਚ ਗੁਰੂ ਅੰਗਦ ਜੀ ਦੇ ਜਨਮ ਤੋਂ ਛੇਤੀ ਹੀ ਪਿੱਛੋਂ ਇਸ ਪਿੰਡ ਨੂੰ ਜੋ ਉਸ ਸਮੇਂ ‘ਮੱਤੇ ਦੀ ਸਰਾਇ` ਕਰਕੇ ਜਾਣਿਆ ਜਾਂਦਾ ਸੀ ਬਾਬਰ ਦੇ ਹਮਲਿਆਂ ਵੇਲੇ ਲੁੱਟਿਆ ਅਤੇ ਤਬਾਹ ਕਰ ਦਿੱਤਾ ਗਿਆ ਸੀ ਅਤੇ ਗੁਰੂ ਜੀ ਦੇ ਪਰਵਾਰ ਨੂੰ ਆਪਣੀ ਰੱਖਿਆ ਲਈ ਇਹ ਪਿੰਡ ਛੱਡਣਾ ਪਿਆ ਸੀ। ਕੁਝ ਸਮਾਂ ਪਿੱਛੋਂ ਗੁਰੂ ਅੰਗਦ ਦੀ ਯਾਦ ਵਿਚ ਸਤਿਕਾਰ ਵਜੋਂ ਪੁਰਾਣੇ ਸਰਾਇ ਪਿੰਡ ਦੇ ਖੰਡਰਾਂ ਉੱਤੇ ਇਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ ਸੀ। ਅਰੰਭ ਵਿਚ ਸ਼ਾਇਦ ਇਸ ਦੀ ਦੇਖ-ਭਾਲ ਨਾਂਗਾ ਸਾਧੂਆਂ ਦੁਆਰਾ ਕੀਤੀ ਜਾਂਦੀ ਸੀ ਜਿਸ ਕਰਕੇ ਇਸ ਨੂੰ ਨਾਂਗੇ ਦੀ ਸਰਾਇ ਜਾਂ ਸਰਕਾਰੀ ਤੌਰ ਤੇ ਸਰਾਇ ਨਾਂਗਾ ਕਰਕੇ ਜਾਣਿਆ ਜਾਂਦਾ ਸੀ। ਹੁਣ ਇਸ ਪਿੰਡ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ ਅਤੇ ਇਹ ਦੋਵੇਂ ਹੀ ਇਤਿਹਾਸਿਕ ਪੱਖੋਂ ਬਹੁਤ ਮਹੱਤਵਪੂਰਨ ਹਨ।

ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਦੂਸਰੀ : ਇਹ ਗੁਰਦੁਆਰਾ ਪਿੰਡ ਦੇ ਪੂਰਬ ਵੱਲ ਇਕ ਉੱਚੇ ਟਿੱਬੇ ਉੱਤੇ ਬਣਿਆ ਹੋਇਆ ਹੈ ਜਿਸ ਨੂੰ 1950 ਵਿਚ ਬਾਬਾ ਗੁਰਮੁਖ ਸਿੰਘ ਦੇ ਪੈਰੋਕਾਰਾਂ ਨੇ ਕਾਰ ਸੇਵਾ ਰਾਹੀਂ ਬਣਾਇਆ ਸੀ। ਛੱਜੇ ਵਾਲਾ ਥੜ੍ਹਾ ਜਿਸ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ 14 ਮੀਟਰ ਵਰਗਾਕਾਰ ਸੰਗਮਰਮਰ ਦੇ ਹਾਲ ਵਿਚ ਖੁਲ੍ਹਦਾ ਹੈ। ਇਸ ਹਾਲ ਦੁਆਲੇ ਚਬੂਤਰਾ ਵੀ ਸੰਗਮਰਮਰ ਦਾ ਬਣਿਆ ਹੋਇਆ ਹੈ ਅਤੇ ਕੰਧਾਂ ਦੇ ਬਾਹਰਵਾਰ ਵੀ ਸੰਗਮਰਮਰ ਲੱਗਾ ਹੋਇਆ ਹੈ। ਪ੍ਰਕਾਸ਼ ਅਸਥਾਨ ਦੇ ਉਪਰ ਇਕ ਵਰਗਾਕਾਰ ਮੰਡਪ ਬਣਿਆ ਹੋਇਆ ਹੈ ਜਿਸ ਨਾਲ ਇਕ ਚੌੜਾ ਛੱਜਾ ਬਣਿਆ ਹੈ ਜਿਸ ਉੱਪਰ ਇਕ ਛੱਜੇ ਵਾਲਾ ਗੁੰਬਦ ਹੈ। ਕੰਧਾਂ ਦੇ ਕੋਨਿਆਂ ਉੱਤੇ ਸੰਗਮਰਮਰ ਦੀਆਂ ਸੱਜੀਆਂ ਹੋਈਆਂ ਮਮਟੀਆਂ ਬਣੀਆਂ ਹੋਈਆਂ ਹਨ। ਸਰੋਵਰ ਵਲ ਨੂੰ ਬਣੇ ਹੋਏ ਹਾਲ ਕਮਰੇ ਦੇ ਕੋਨਿਆਂ ਉੱਤੇ ਵੀ ਵੱਡੀਆਂ ਮਮਟੀਆਂ ਅਰਧ ਅੱਠ ਕੋਣੇ ਥਮਲਿਆਂ ਉਪਰ ਬਣੀਆਂ ਹੋਈਆਂ ਹਨ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਪਰੰਤੂ ਅਜੇ ਤਕ ਵੀ ਇਸ ਦਾ ਪ੍ਰਬੰਧ ਕਾਰ ਸੇਵਾ ਵਾਲੇ ਬਾਬਿਆਂ ਦੁਆਰਾ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪਿੰਡ ਵਿਚ ਦੂਸਰੇ ਇਤਿਹਾਸਿਕ ਗੁਰਦੁਆਰੇ ਨੂੰ ਮੁੜ ਬਣਾਉਣ ਦੀ ਸੇਵਾ ਅਰੰਭ ਕਰ ਦਿੱਤੀ ਹੈ।

ਗੁਰਦੁਆਰਾ ਪਹਿਲੀ ਪਾਤਸ਼ਾਹੀ : ਗੁਰੂ ਨਾਨਕ ਦੇਵ ਜੀ ਦੇ ਇਥੇ ਪਧਾਰਨ ਦੀ ਯਾਦ ਵਿਚ ਉਚੀਆਂ ਕੰਧਾਂ ਵਾਲੇ ਅਹਾਤੇ ਵਿਚ ਇਕ ਕੋਨੇ ਵਿਚ ਪਿੰਡ ਵਿਚ ਹੀ ਇਕ ਟਿੱਬੇ ਉੱਤੇ ਗੁੰਬਦ ਰੂਪ ਵਿਚ ਬਣਿਆ ਹੋਇਆ ਹੈ। ਪੁਰਾਣਾ ਗੁਰਦੁਆਰਾ ਕੇਵਲ ਇਕ ਛੋਟਾ ਜਿਹਾ ਗੁੰਬਦ ਵਾਲਾ ਕਮਰਾ ਹੈ ਜਿਹੜਾ ਉੱਚੇ ਥੜ੍ਹੇ ਉੱਤੇ ਬਣਿਆ ਹੋਇਆ ਹੈ ਜਿਸ ਨਾਲ ਇਸ ਦੇ ਪਿੱਛਲੇ ਪਾਸੇ ਵਣ ਦਾ ਦਰਖ਼ਤ ਉੱਗਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਹਾਤੇ ਦੇ ਦਾਖਲੇ ਦੁਆਰ ਉੰਤੇ ਇਕ ਆਇਤਕਾਰ ਕਮਰੇ ਵਿਚ ਕੀਤਾ ਜਾਂਦਾ ਹੈ। ਪੁਰਾਣਾ ਸਰੋਵਰ ਕਾਫ਼ੀ ਨੀਵੇਂ ਪੱਧਰ ਤੇ ਰਹਿ ਜਾਂਦਾ ਹੈ। ਹੁਣ ਨਵੀਂ ਇਮਾਰਤ ਦੀ ਸਕੀਮ ਵਿਚ 10×14 ਮੀਟਰ ਦੇ ਆਕਾਰ ਦਾ ਇਕ ਵੱਡਾ ਆਇਤਾਕਾਰ ਹਾਲ ਹੈ ਜਿਸ ਦੇ ਵਿਚਕਾਰ ਪ੍ਰਕਾਸ਼ ਅਸਥਾਨ ਦੀ ਵਿਵਸਥਾ ਕੀਤੀ ਹੋਈ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.